Genre

photo credits: Wikimedia Commons

ਗੌਥਿਕ ਗਲਪ ਇੱਕ ਸਾਹਿਤਕ ਵਿਧਾ ਹੈ, ਜਿਸ ਵਿੱਚ ਗਲਪ, ਦਹਿਸ਼ਤ ਅਤੇ ਰੋਮਾਂਸਵਾਦ ਦਾ ਸੁਮੇਲ ਹੁੰਦਾ ਹੈ। ਇਸ ਦਾ ਮੋਢੀ ਅੰਗਰੇਜ਼ ਲੇਖਕ, ਹੋਰੇਸ ਵਾਲਪੋਲ ਦੇ ਨਾਵਲ ਕਾਸਲ ਆਫ਼ ਔਤਰਾਂਟੋ ਨੂੰ ਮੰਨਿਆ ਜਾਂਦਾ ਹੈ, ਜਿਸਦੇ ਦੂਜੇ ਅਡੀਸ਼ਨ ਵਿੱਚ, ਏ ਗੌਥਿਕ ਸਟੋਰੀ ਸਬ ਟਾਈਟਲ ਦਿੱਤਾ ਹੋਇਆ ਹੈ। ਇਸ ਤਰ੍ਹਾਂ ਦੇ ਗਲਪ ਵਿੱਚ ਰੋਮਾਂਟਿਕ ਸਾਹਿਤਕ ਰਸ ਦਾ ਵਿਸਤਾਰ ਮਨਭਾਉਂਦੀ ਜਿਹੀ ਕਿਸਮ ਦੀ ਦਹਿਸ਼ਤ ਨਾਲ ਕੀਤਾ ਹੁੰਦਾ ਹੈ। ਇਹਦਾ ਆਰੰਭ 18ਵੀਂ ਸਦੀ ਦੇ ਦੂਜੇ ਅੱਧ 'ਚ ਇੰਗਲੈਂਡ ਵਿੱਚ ਹੋਇਆ ਅਤੇ 19ਵੀਂ ਸਦੀ ਵਿੱਚ ਵੱਡੀ ਸਫਲਤਾ ਮਿਲੀ ਸੀ, ਜਿਸਦੀ ਤਸਦੀਕ ਮਰੀਅਮ ਸ਼ੈਲੇ ਦੇ ਫਰੈਂਕਨਸਟੇਨ ਅਤੇ ਐਡਗਰ ਐਲਨ ਪੋ ਦੀਆਂ ਦੀਆਂ ਰਚਨਾਵਾਂ ਵਿੱਚ ਮਿਲਦੀ ਹੈ। ਉੱਤਰ ਵਿਕਟੋਰੀਆ ਯੁੱਗ ਵਿੱਚ ਲਿਖਿਆ ਗਿਆ ਇਸ ਵਿਧਾ ਦਾ ਇੱਕ ਹੋਰ ਮਸ਼ਹੂਰ ਨਾਵਲ, ਬਰਾਮ ਸਟੋਕਰ ਦਾ ਡਰੈਕੁਲਾ ਹੈ। ਗੌਥਿਕ ਗਲਪ ਦੇ ਪ੍ਰਮੁੱਖ ਲੱਛਣਾਂ ਵਿੱਚ (ਮਨੋਵਿਗਿਆਨਕ ਅਤੇ ਸਰੀਰਕ) ਦਹਿਸ਼ਤ, ਰਹੱਸਮਈ ਮਾਹੌਲ, ਅਲੌਕਿਕ ਸ਼ਕਤੀਆਂ ਦਾ ਦਖ਼ਲ, ਪ੍ਰੇਤ, ਭੂਤ ਘਰ ਅਤੇ ਗੌਥਿਕ ਆਰਕੀਟੈਕਚਰ, ਕਿਲੇ, ਹਨੇਰਾ, ਮੌਤ, ਤਬਾਹੀ, ਡਬਲਜ਼, ਪਾਗਲਪਨ, ਗੁਪਤ ਭੇਤ, ਅਤੇ ਖ਼ਾਨਦਾਨੀ ਸਰਾਪ ਸ਼ਾਮਲ ਹਨ। Source: Wikipedia (pa)

Genre -

Welcome to inventaire

The library of your friends and communities
Learn more
you are offline