ਛੋਟਾ ਸੇਨੇਕਾ

-4 - 65

photo credits: Wikimedia Commons

ਨਾਗਰਿਕਤਾ:  ਪ੍ਰਾਚੀਨ ਰੋਮ
ਬੋਲੀਆਂ ਵਰਤਦੀਆਂ:  ਲਾਤੀਨੀਯੂਨਾਨੀ ਭਾਸ਼ਾ
ਅਹੁਦਾ:  Ancient Roman senator
ਦੇ ਵਿਦਿਆਰਥੀ:  SotionPapirius Fabianus
ਪ੍ਰਭਾਵਿਤ ਕਰਨ ਵਾਲਾ:  Publilius SyrusAttalus

ਛੋਟਾ ਸੇਨੇਕਾ (ਅੰ. 4 ਈਪੂ – AD) 65), ਪੂਰਾ ਨਾਮ ਲੂਸੀਅਸ ਅੰਨਾਏਅਸ ਸੇਨੇਕਾ ਹੈ ਅਤੇ ਸਿਰਫ਼ ਸੇਨੇਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਰੋਮ ਦਾ ਸਤੋਇਕ ਦਾਰਸ਼ਨਿਕ, ਸਿਆਸਤਦਾਨ, ਨਾਟਕਕਾਰ, ਅਤੇ- ਇੱਕ ਲਿਖਤ ਅਨੁਸਾਰ - ਲਾਤੀਨੀ ਸਾਹਿਤ ਦੀ ਸਿਲਵਰ ਏਜ ਦਾ ਇੱਕ ਵਿਅੰਗਕਾਰ ਸੀ। ਸੇਨੇਕਾ ਦਾ ਜਨਮ ਹਿਸਪਾਨੀਆ ਦੇ ਕਰਦੋਬਾ ਵਿੱਚ ਹੋਇਆ ਸੀ, ਅਤੇ ਉਹ ਰੋਮ ਵਿੱਚ ਵੱਡਾ ਹੋਇਆ ਸੀ, ਜਿੱਥੇ ਉਸਨੂੰ ਬਿਆਨਬਾਜ਼ੀ ਅਤੇ ਦਰਸ਼ਨ ਦੀ ਸਿਖਲਾਈ ਦਿੱਤੀ ਗਈ ਸੀ. ਉਸਦਾ ਪਿਤਾ ਵੱਡਾ ਸੇਨੇਕਾ ਸੀ, ਉਸਦਾ ਵੱਡਾ ਭਰਾ ਲੂਕਿਅਸ ਜੂਨੀਅਸ ਗੈਲਿਓ ਐਨਏਨਸ ਸੀ, ਅਤੇ ਉਸਦਾ ਭਤੀਜਾ ਕਵੀ ਲੂਸਨ ਸੀ। 41 ਈ. ਵਿਚ, ਸੇਨੇਕਾ ਨੂੰ ਸਮਰਾਟ ਕਲਾਉਦੀਅਸ ਨੇ ਦੇਸ਼ ਨਿਕਾਲਾ ਦੇ ਦਿੱਤਾ ਸੀ ਅਤੇ ਕੋਰਸਿਕਾ ਟਾਪੂ 'ਤੇ ਭੇਜ ਦਿੱਤਾ ਸੀ, ਪਰ 49 ਵਿੱਚ ਨੀਰੋ ਦਾ ਅਧਿਆਪਕ ਬਣਨ ਲਈ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ. ਜਦੋਂ ਨੀਰੋ 54 ਵਿੱਚ ਰਾਜਾ ਬਣ ਗਿਆ, ਸੇਨੇਕਾ ਉਸਦਾ ਸਲਾਹਕਾਰ ਬਣਿਆ ਅਤੇ ਪ੍ਰੈਟੀਰੀਅਨ ਪ੍ਰੀਫੈਕਟ ਸੇਕਸਟਸ ਅਫਰਨੀਅਸ ਬੂਰੁਰਸ ਨਾਲ ਮਿਲ ਕੇ ਨੀਰੋ ਦੇ ਰਾਜ ਦੇ ਪਹਿਲੇ ਪੰਜ ਸਾਲਾਂ ਲਈ ਯੋਗ ਸਰਕਾਰ ਪ੍ਰਦਾਨ ਕੀਤੀ। ਨੀਰੋ ਉੱਤੇ ਸੇਨੇਕਾ ਦਾ ਪ੍ਰਭਾਵ ਸਮੇਂ ਦੇ ਨਾਲ ਘਟਦਾ ਗਿਆ, ਅਤੇ 65 ਵਿੱਚ ਸੇਨੇਕਾ ਤੇ ਨੀਰੋ ਦੀ ਹੱਤਿਆ ਦੀ ਪਿਸੋਨੀਅਨ ਦੀ ਰਚੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ਾਇਦ ਝੂਠਾ ਅਤੇ ਬੇਬੁਨਿਆਦ ਦੋਸ਼ ਲੱਗਣ ਕਰਕੇ ਆਪਣੀ ਜਾਨ ਲੈਣ ਲਈ ਮਜਬੂਰ ਹੋ ਗਿਆ ਸੀ। ਉਸਦੀ ਸਟੋਇਕ ਅਤੇ ਸ਼ਾਂਤ ਖ਼ੁਦਕੁਸ਼ੀ ਕਈਂਂ ਪੇਂਟਿੰਗਾਂ ਦਾ ਵਿਸ਼ਾ ਬਣ ਚੁੱਕੀ ਹੈ। ਇਕ ਲੇਖਕ ਦੇ ਤੌਰ ਤੇ ਸੇਨੇਕਾ ਆਪਣੀਆਂ ਦਾਰਸ਼ਨਿਕ ਰਚਨਾਵਾਂ, ਅਤੇ ਆਪਣੇ ਨਾਟਕਾਂ ਲਈ ਜਾਣਿਆ ਜਾਂਦਾ ਹੈ, ਜੋ ਸਾਰੇ ਦੁਖਾਂਤ ਹਨ। ਉਸ ਦੀਆਂ ਵਾਰਤਕ ਦੀਆਂ ਰਚਨਾਵਾਂ ਵਿੱਚ ਇੱਕ ਦਰਜਨ ਲੇਖ ਅਤੇ ਇੱਕ ਸੌ ਚੌਵੀ ਚਿੱਠੀਆਂ ਹਨ ਜੋ ਨੈਤਿਕ ਮੁੱਦਿਆਂ ਨਾਲ ਸੰਬੰਧਿਤ ਹਨ। ਇਹ ਲਿਖਤਾਂ ਪ੍ਰਾਚੀਨ ਸਟੋਕਿਜ਼ਮ ਲਈ ਮੁੱਢਲੇ ਕੱਚੇ ਮਾਲ ਦਾ ਸਭ ਤੋਂ ਮਹੱਤਵਪੂਰਨ ਅੰਗ ਬਣਦੀਆਂ ਹਨ। ਦੁਖਾਂਤ ਨਾਟਕ ਲੇਖਕ ਹੋਣ ਨਾਤੇ ਉਹ Medea, Thyestes, ਅਤੇ Phaedra ਵਰਗੇ ਨਾਟਕਾਂ ਲਈ ਜਾਣਿਆ ਜਾਂਦਾ ਹੈ। ਬਾਅਦ ਦੀਆਂ ਪੀੜ੍ਹੀਆਂ ਉੱਤੇ ਸੇਨੇਕਾ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ - ਪੁਨਰ-ਜਾਗ੍ਰਿਤੀ ਦੇ ਸਮੇਂ ਉਹ "ਇੱਕ ਰਿਸ਼ੀ ਸੀ ਜੋ ਨੈਤਿਕਤਾ ਦੇ, ਈਸਾਈਅਤ ਦੇ ਵੀ ਦੂਤ ਦੇ ਰੂਪ ਵਿੱਚ ਪ੍ਰਸਿੱਧੀ ਅਤੇ ਪ੍ਰਸੰਸਾ ਅਤੇ ਸਤਿਕਾਰ ਦਾ ਪਾਤਰ ਸੀ; ਸਾਹਿਤਕ ਸ਼ੈਲੀ ਦਾ ਉਸਤਾਦ ਅਤੇ ਨਾਟਕੀ ਕਲਾ ਦਾ ਇੱਕ ਨਮੂਨਾ ਸੀ"। Source: Wikipedia (pa)

Authors influenced by ਛੋਟਾ ਸੇਨੇਕਾ 2

Open in advanced list browser

Works about ਛੋਟਾ ਸੇਨੇਕਾ 1

Open in advanced list browser

Human - wd:Q2054

Welcome to Inventaire

the library of your friends and communities
learn more
you are offline